ਦਿੱਲੀ ਜੰਕਸ਼ਨ ਰੇਲਵੇ ਸਟੇਸ਼ਨ
ਦਿੱਲੀ ਜੰਕਸ਼ਨ (ਹਿੰਦੀ: पुरानी दिल्ली रेलवे स्टेशन), ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵੀ ਕਹਿੰਦੇ ਹਨ ,ਦਿੱਲੀ ਸ਼ਹਿਰ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ ਅਤੇ ਇੱਕ ਜੰਕਸ਼ਨ ਸਟੇਸ਼ਨ ਹੈ। ਇਹ 1864 ਵਿੱਚ ਚਾਂਦਨੀ ਚੌਕ ਨੇੜੇ ਸਥਾਪਤ ਕੀਤਾ ਗਿਆ ਸੀ ਜਦੋਂ ਹਾਵੜਾ ਕਲਕੱਤਾ ਤੋਂ ਦਿੱਲੀ, ਤੱਕ ਰੇਲਵੇ ਨੇ ਕੰਮ ਸ਼ੁਰੂ ਕੀਤਾ ਸੀ।ਇਸ ਦੀ ਮੌਜੂਦਾ ਇਮਾਰਤ ਨੂੰ ਬ੍ਰਿਟਿਸ਼ ਭਾਰਤੀ ਸਰਕਾਰ ਨੇ ਨੇੜੇ ਦੇ ਲਾਲ-ਕਿਲੇ ਦੀ ਸ਼ੈਲੀ ਵਿੱਚ ਬਣਵਾਇਆ ਸੀ ਅਤੇ 1903 ਵਿੱਚ ਖੋਲ੍ਹਿਆ ਗਿਆ ਸੀ। ਇਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਲਗਪਗ 60 ਸਾਲ ਪੁਰਾਣਾ ਹੈ। ਦਿੱਲੀ ਮੈਟਰੋ ਦਾ ਚਾਂਦਨੀ ਚੌਕ ਅੰਡਰਗਰਾਊਂਡ ਸਟੇਸ਼ਨ ਇਸ ਦੇ ਨੇੜੇ ਹੀ ਹੈ।
Read article